Diverse languages

Read this page in languages other than English to understand your water and sewerage bills, how to pay, how to save and help that’s available.

Dariدرى

Greek Ελληνικά

Mandarin 普通话

English

Vietnamese Tiếng Việt

ਤੁਹਾਡੇ ਪ੍ਰਤੀ ਸਾਡੀ ਵਚਨਬੱਧਤਾ

ਇੱਕ ਕੀਮਤੀ ਗਾਹਕ ਵਜੋਂ, ਇਹ ਮਹੱਤਵਪੂਰਨ ਹੈ ਕਿ ਤੁਹਾਡਾ ਸਾਡੇ ਨਾਲ ਇੱਕ ਵਧੀਆ ਗਾਹਕ ਅਨੁਭਵ ਹੋਵੇ। ਸਾਡਾ ਗਾਹਕ ਚਾਰਟਰ 'ਸਾਊਥ ਈਸਟ ਵਾਟਰ' ਗਾਹਕ ਵਜੋਂ ਤੁਹਾਡੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੀ ਰੂਪਰੇਖਾ ਦਿੰਦਾ ਹੈ। ਇਹ ਤੁਹਾਡੇ ਪਾਣੀ, ਰੀਸਾਈਕਲ ਕੀਤੇ ਪਾਣੀ ਅਤੇ ਸੀਵਰੇਜ ਪ੍ਰਦਾਤਾ ਵਜੋਂ ਸਾਊਥ ਈਸਟ ਵਾਟਰ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਵੀ ਨਿਰਧਾਰਤ ਕਰਦਾ ਹੈ। ਪੂਰਾ ਗਾਹਕ ਚਾਰਟਰ ਦੇਖਣ ਲਈ, southeastwater.com.au ' ਤੇ ਜਾਓ।

ਅਸੀਂ ਕੌਣ ਹਾਂ

South East Water ਤੁਹਾਡੀ ਪਾਣੀ ਸਪਲਾਈ ਵਾਲੀ ਕੰਪਨੀ ਹੈ। ਹਰ ਵਾਰ ਜਦੋਂ ਤੁਸੀਂ ਟੂਟੀ ਚਾਲੂ ਕਰਦੇ ਹੋ, ਟਾਇਲਟ ਫਲੱਸ਼ ਕਰਦੇ ਹੋ, ਬਰਤਨ ਧੋਦੇ ਹੋ, ਕੌਫੀ ਦਾ ਕੱਪ ਬਣਾਉਂਦੇ ਹੋ, ਸ਼ਾਵਰ ਲੈਂਦੇ ਹੋ ਜਾਂ ਆਪਣੀ ਲਾਂਡਰੀ ਕਰਦੇ ਹੋ, ਅਸੀਂ - ਤੁਹਾਡੇ ਅਤੇ 1.77 ਮਿਲੀਅਨ ਹੋਰ ਮੈਲਬਰਨ ਵਾਸੀਆਂ ਲਈ ਉੱਥੇ ਮੌਜ਼ੂਦ ਹਾਂ। ਸਾਡੀ ਭੂਮਿਕਾ ਤੁਹਾਡੇ ਲਈ ਉੱਚ ਗੁਣਵੱਤਾ ਵਾਲਾ ਪਾਣੀ ਲਿਆਉਣਾ ਅਤੇ ਗੰਦੇ ਪਾਣੀ ਨੂੰ ਹਰ ਰੋਜ਼ ਬਾਹਰ ਕੱਢਣਾ ਹੈ - ਅਤੇ ਅਸੀਂ ਅਜਿਹਾ ਕਰਨ ਲਈ 24 ਘੰਟੇ ਕੰਮ ਕਰ ਰਹੇ ਹਾਂ।

ਤੁਹਾਡਾ ਪਾਣੀ ਅਤੇ ਸੀਵਰੇਜ ਦਾ ਬਿੱਲ

ਗਾਹਕ ਦੇ ਤੌਰ 'ਤੇ ਤੁਹਾਨੂੰ ਆਮ ਤੌਰ 'ਤੇ ਹਰ 3 ਮਹੀਨਿਆਂ ਵਿੱਚ ਇੱਕ ਵਾਰ ਸਾਡੇ ਵੱਲੋਂ ਇੱਕ ਬਿੱਲ ਪ੍ਰਾਪਤ ਹੋਵੇਗਾ ਜਦੋਂ ਤੱਕ ਕਿ ਤੁਸੀਂ ਕੋਈ ਹੋਰ ਪ੍ਰਬੰਧ ਨਾ ਕੀਤਾ ਹੋਵੇ। ਇਸ ਬਿੱਲ 'ਤੇ ਅਸੀਂ ਤੁਹਾਡੇ ਤੋਂ ਇਨ੍ਹਾਂ ਲਈ ਚਾਰਜ ਲਵਾਂਗੇ:

  • ਪਾਣੀ
  • ਸੀਵਰੇਜ
  • ਰੀਸਾਈਕਲ ਕੀਤਾ ਪਾਣੀ (ਜੇ ਤੁਹਾਡੇ ਕੋਲ ਜਾਮਨੀ ਟੂਟੀਆਂ ਹਨ)।

ਜਿੱਥੇ ਢੁੱਕਵਾਂ ਹੋਵੇ, ਤੁਹਾਡੇ ਤੋਂ ਇਹਨਾਂ ਲਈ ਵੀ ਖ਼ਰਚਾ ਲਿਆ ਜਾ ਸਕਦਾ ਹੈ:

  • ਵਪਾਰਕ ਰਹਿੰਦ-ਖੂੰਹਦ (ਜੇ ਤੁਸੀਂ ਕੋਈ ਕਾਰੋਬਾਰ ਚਲਾਉਂਦੇ ਹੋ ਅਤੇ ਤੁਹਾਡੇ ਕੋਲ ਵਪਾਰਕ ਰਹਿੰਦ-ਖੂੰਹਦ ਦਾ ਖਾਤਾ ਹੈ)
  • ਮੈਲਬੌਰਨ ਵਾਟਰ ਦੀਆਂ ਨਿਕਾਸੀ ਦਰਾਂ Melbourne Water
  • Parks charge ਵਿਕਟੋਰੀਅਨ ਸਰਕਾਰ ਦੇ ਊਰਜਾ, ਵਾਤਾਵਰਣ ਅਤੇ ਜਲਵਾਯੂ ਕਾਰਵਾਈ ਵਿਭਾਗ (DEECA) ਦੀ ਤਰਫ਼ੋਂ ਲਾਏ ਗਏ ਪਾਰਕਾਂ ਲਈ ਖ਼ਰਚੇ
  • ਤੁਹਾਡੀ ਜਾਇਦਾਦ 'ਤੇ ਮੌਜ਼ੂਦ ਕੋਈ ਵੀ ਫਾਇਰ ਸਰਵਿਸਿਜ਼।

ਤੁਹਾਡੇ ਬਿੱਲ ਵਿੱਚ ਤੁਹਾਡੇ ਖਾਤੇ ਬਾਰੇ ਜਾਣਕਾਰੀ ਹੋਵੇਗੀ:

  • ਤੁਹਾਡੀ ਪਾਣੀ ਦੀ ਵਰਤੋਂ ਬਾਰੇ
  • ਤੁਹਾਨੂੰ ਕਿੰਨਾ ਭੁਗਤਾਨ ਕਰਨ ਦੀ ਲੋੜ ਹੈ ਅਤੇ ਕਦੋਂ
  • ਭੁਗਤਾਨ ਕਰਨ ਦੇ ਤਰੀਕੇ ਬਾਰੇ
  • ਤੁਸੀਂ ਆਪਣੇ ਬਿੱਲ ਲਈ ਸਹਾਇਤਾ ਤੱਕ ਕਿਵੇਂ ਪਹੁੰਚ ਸਕਦੇ ਹੋ।

ਤੁਹਾਡੇਜਬੱਲ ਜਵੱਚਕੀ ਸ਼ਾਮਲ ਹੈਇਸਦੀ ਪਰੀ ਸਚੀ ਲਈ, ਸੰਪਰਨ ਗਾਹਕ ਚਾਰਟਰ ਦੇਪੰਨੇ13-14 ਦੇਖੋ। Customer Charter.

ਸਾਡੇ ਕੋਲ 2 ਕਿਸਮ ਦੇ ਖ਼ਰਚੇ ਹਨ:

  • ਸੇਵਾ ਫ਼ੀਸ - ਇਹ ਨਿਸ਼ਚਿਤ ਫ਼ੀਸਾਂ ਹਨ ਜੋ ਅਸੀਂ ਆਪਣੀਆਂ ਪਾਣੀ ਅਤੇ ਸੀਵਰੇਜ ਸੇਵਾਵਾਂ ਤੱਕ ਪਹੁੰਚ ਲਈ ਲੈਂਦੇ ਹਾਂ।ਇਨ੍ਹਾਂ ਫ਼ੀਸਾਂ ਲਈ ਜਾਇਦਾਦ ਦੇ ਮਾਲਕ ਜ਼ਿੰਮੇਵਾਰ ਹਨ।
  • ਵਰਤੋਂ ਫ਼ੀਸ - ਇਹ ਫ਼ੀਸਾਂ ਇਸ ਗੱਲ 'ਤੇ ਅਧਾਰਿਤ ਹਨ ਕਿ ਤੁਸੀਂ ਕਿੰਨਾ ਪਾਣੀ ਵਰਤਦੇ ਹੋ ਅਤੇ ਤੁਸੀਂ ਸਾਡੇ ਸਿਸਟਮ ਵਿੱਚ ਕਿੰਨੇ ਗੰਦੇ ਪਾਣੀ ਛੱਡਦੇ ਹੋ। ਰਿਹਾਇਸ਼ੀ ਗਾਹਕਾਂ ਲਈ, ਜਾਇਦਾਦ 'ਤੇ ਰਹਿ ਰਹੇ ਇੱਕ ਜਾਂ ਵੱਧ ਵਿਅਕਤੀ ਇਹਨਾਂ ਫ਼ੀਸਾਂ ਲਈ ਜ਼ਿੰਮੇਵਾਰ ਹਨ।
ਵੱਧ ਬਿੱਲ ਆਉਣ ਦੇ ਆਮ ਕਾਰਨ

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬਿੱਲ ਆਮ ਨਾਲੋਂ ਵੱਧ ਹੈ, ਤਾਂ ਅਜਿਹਾ ਹੋਣ ਦਾ ਕੋਈ ਠੋਸ ਕਾਰਨ ਹੋ ਸਕਦਾ ਹੈ।

  • ਆਪਣੇ ਵਾਟਰ ਮੀਟਰ ਦੀਆਂ ਰੀਡਿੰਗਾਂ ਦੀ ਜਾਂਚ ਕਰੋ - ਜੇਕਰ ਅਸੀਂ ਤੁਹਾਡੇ ਵਾਟਰ ਮੀਟਰ ਤੱਕ ਪਹੁੰਚ ਨਹੀਂ ਕਰ ਸਕੇ ਤਾਂ ਅਸੀਂ ਇਸ ਗੱਲ ਦੇ ਆਧਾਰ 'ਤੇ ਕਿ ਤੁਸੀਂ ਪਿਛਲੇ ਸਮੇਂ ਵਿੱਚ ਕਿੰਨੇ ਪਾਣੀ ਦੀ ਵਰਤੋਂ ਕੀਤੀ ਹੈ, ਤੁਹਾਡੀ ਰੀਡਿੰਗ ਦਾ ਅੰਦਾਜ਼ਾ ਲਗਾਕੇ ਬਿੱਲ ਭੇਜ ਸਕਦੇ ਹਾਂ। ਇਹ ਤੁਹਾਡੇ ਦੁਆਰਾ ਪਾਣੀ ਦੀ ਅਸਲ ਵਿੱਚ ਕੀਤੀ ਵਰਤੋਂ ਨਾਲੋਂ ਵੱਧ ਜਾਂ ਘੱਟ ਹੋ ਸਕਦਾ ਹੈ।
  • ਤੁਸੀਂ ਆਮ ਨਾਲੋਂ ਜ਼ਿਆਦਾ ਪਾਣੀ ਦੀ ਵਰਤੋਂ ਕਰਦੇ ਹੋ ਸਕਦੇ ਹੋ - ਇਹ ਗਰਮ ਮੌਸਮ ਦੌਰਾਨ ਪਿਆਸੇ ਪੌਦਿਆਂ ਨੂੰ ਪਾਣੀ ਪਿਲਾਉਣ ਜਾਂ ਤੁਹਾਡੇ ਪੂਲ ਵਿੱਚ ਪਾਣੀ ਪਾਉਣ ਤੋਂ ਲੈ ਕੇ, ਤੁਹਾਡੇ ਘਰ ਵਿੱਚ ਆਮ ਨਾਲੋਂ ਜ਼ਿਆਦਾ ਲੋਕਾਂ ਦੇ ਰਹਿੰਦੇ ਹੋਣ ਨਾਲ ਟਾਇਲਟ, ਸਿੰਕ ਅਤੇ ਸ਼ਾਵਰ ਦੀ ਵੱਧ ਵਾਰ ਵਰਤੋਂ ਕਰਨ ਤੋਂ ਲੈ ਕੇ ਕੁੱਝ ਵੀ ਹੋ ਸਕਦਾ ਹੈ।
  • ਪਾਣੀ ਲੀਕ ਹੋਣ ਲਈ ਝਟਪਟ ਜਾਂਚ ਕਰੋ - ਸਿਰਫ਼ ਇੱਕ ਲੀਕ ਟੂਟੀ ਨੂੰ ਠੀਕ ਕਰਨ ਨਾਲ ਹੀ ਕਈ ਬਾਲਟੀਆਂ ਪਾਣੀ ਬਚਾਇਆ ਜਾ ਸਕਦਾ ਹੈ।
ਸਾਡੇ ਔਨਲਾਈਨ ਪੋਰਟਲ mySouthEastWater  ਰਾਹੀਂ ਆਪਣੇ ਖਾਤੇ ਦਾ ਪ੍ਰਬੰਧਨ ਕਰਨਾ

ਤੁਸੀਂ ਸਾਡੇ ਔਨਲਾਈਨ ਪੋਰਟਲ ਦੁਆਰਾ ਆਪਣੇ ਲਈ ਸੁਵਿਧਾਜਨਕ ਸਮੇਂ 'ਤੇ ਬਹੁਤ ਸਾਰੇ ਬਿੱਲ ਅਤੇ ਖਾਤੇ ਸੰਬੰਧੀ ਮੁੱਦਿਆਂ ਨੂੰ ਆਪਣੇ-ਆਪ ਹੱਲ ਕਰ ਸਕਦੇ ਹੋ। ਤੁਸੀਂ ਇਨ੍ਹਾਂ ਗੱਲਾਂ ਲਈ ਸਾਡੇ ਔਨਲਾਈਨ ਪੋਰਟਲ ਤੱਕ ਪਹੁੰਚ ਕਰ ਸਕਦੇ ਹੋ:

  • ਆਪਣੇ ਖਾਤੇ ਦੇ ਬਕਾਏ ਅਤੇ ਪਾਣੀ ਦੀ ਵਰਤੋਂ ਦੀ ਜਾਂਚ ਕਰਨ ਲਈ
  • ਸਾਨੂੰ ਇਹ ਦੱਸਣ ਲਈ ਕਿ ਤੁਸੀਂ ਘਰ ਬਦਲ ਰਹੇ ਹੋ
  • ਆਪਣੇ ਬਿੱਲ ਨੂੰ ਦੇਖਣ, ਡਾਊਨਲੋਡ ਕਰਨ ਅਤੇ ਭੁਗਤਾਨ ਕਰਨ ਲਈ
  • ਕਿਸੇ ਵੀ ਰਿਆਇਤਾਂ ਨੂੰ ਤੁਹਾਡੇ ਖਾਤੇ ਨਾਲ ਜੋੜਨ ਅਤੇ ਪ੍ਰਬੰਧਿਤ ਕਰਨ ਲਈ
  • ਡਾਇਰੈਕਟ ਡੈਬਿਟ ਭੁਗਤਾਨ ਸੈੱਟ-ਅੱਪ ਕਰਨ ਲਈ
  • ਆਪਣੇ ਵੇਰਵਿਆਂ ਅਤੇ ਸੰਚਾਰ ਤਰਜੀਹਾਂ ਨੂੰ ਅੱਪਡੇਟ ਕਰਨ ਲਈ
  • ਭੁਗਤਾਨ ਕਰਨ ਲਈ ਹੋਰ ਸਮਾਂ ਮੰਗਣ ਲਈ
  • ਅਤੇ ਹੋਰ ਬਹੁਤ ਚੀਜ਼ਾਂ ਲਈ।
  • ਇੱਕ ਲਚਕਦਾਰ ਭੁਗਤਾਨ ਯੋਜਨਾ ਸੈੱਟ-ਅੱਪ ਕਰਨ ਲਈ

 

ਤੁਸੀਂ ਔਨਲਾਈਨ  mySouthEastWater ਖਾਤਾ ਬਣਾ ਸਕਦੇ ਹੋ – ਸ਼ੁਰੂਆਤ ਕਰਨ ਲਈ ਤੁਹਾਨੂੰ ਸਿਰਫ਼ ਆਪਣੇ ਬਿੱਲ ਦੀ ਇੱਕ ਕਾਪੀ ਦੀ ਲੋੜ ਪਵੇਗੀ।

ਆਪਣੇ ਬਿੱਲ ਦਾ ਭੁਗਤਾਨ ਕਰਨਾ

ਤੁਹਾਡਾ ਬਿੱਲ ਆਮ ਤੌਰ 'ਤੇ ਇਸਦੇ ਜਾਰੀ ਹੋਣ ਦੀ ਮਿਤੀ ਤੋਂ 14 ਦਿਨਾਂ ਬਾਅਦ ਬਕਾਇਆ ਹੁੰਦਾ ਹੈ। ਤੁਹਾਡੇ ਵੱਲੋਂ ਭੁਗਤਾਨ ਕਰਨ ਦੇ ਬਹੁਤ ਸਾਰੇ ਤਰੀਕੇ ਹਨ, ਜਿਸ ਵਿੱਚ ਸ਼ਾਮਲ ਹਨ:

  • ਇਲੈਕਟ੍ਰਾਨਿਕ ਫ਼ੰਡ ਟ੍ਰਾਂਸਫਰ (EFT)
  • ਫ਼ੋਨ ਰਾਹੀਂ
  • ਡਾਇਰੈਕਟ ਡੈਬਿਟ
  • BPAY
  • ਅਗਾਊਂ ਤੌਰ 'ਤੇ
  • ਕ੍ਰੈਡਿਟ ਕਾਰਡ
  • ਡਾਕ ਰਾਹੀਂ
  • ਆਸਟ੍ਰੇਲੀਆ ਪੋਸਟ ਵਿੱਚ ਨਿੱਜੀ ਤੌਰ 'ਤੇ ਜਾ ਕੇ

 

ਜੇਕਰ ਭੁਗਤਾਨ ਕਰਨ ਦੀ ਨਿਯਤ ਮਿਤੀ ਤੋਂ 7 ਦਿਨਾਂ ਬਾਅਦ ਵੀ ਤੁਹਾਡੇ ਬਿੱਲ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ, ਤਾਂ ਅਸੀਂ ਪਹਿਲਾਂ ਤੁਹਾਨੂੰ ਇੱਕ ਰੀਮਾਈਂਡਰ ਨੋਟਿਸ ਭੇਜਾਂਗੇ ਅਤੇ ਫਿਰ ਤੁਹਾਨੂੰ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ. ਅਸੀਂ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਿਵੇਂ ਕਰਦੇ ਹਾਂ ਇਸ ਬਾਰੇ ਹੋਰ ਜਾਣਕਾਰੀ ਲਈ ਪੰਨਾ 24 ਦੇਖੋ। how we try to contact you.

ਵਿੱਤੀ ਸਹਾਇਤਾ ਪ੍ਰਾਪਤ ਕਰਨਾ

ਹਰੇਕ ਵਿਅਕਤੀ ਕਿਸੇ ਨਾ ਕਿਸੇ ਸਮੇਂ 'ਤੇ ਵਿੱਤੀ ਦਬਾਅ ਦਾ ਅਨੁਭਵ ਕਰ ਸਕਦਾ ਹੈ ਅਤੇ ਘਰੇਲੂ ਬਿੱਲਾਂ ਨੂੰ ਕਾਬੂ ਹੇਠ ਰੱਖਣਾ ਹਮੇਸ਼ਾ ਆਸਾਨ ਨਹੀਂ ਹੁੰਦਾ ਹੈ।. ਭਾਵੇਂ ਤੁਸੀਂ ਆਪਣੇ ਭੁਗਤਾਨਾਂ ਵਿੱਚ ਵਧੇਰੇ ਲਚਕਤਾ, ਟਿਕਾਊ ਪਾਣੀ ਦੀ ਵਰਤੋਂ ਬਾਰੇ ਜਾਣਕਾਰੀ ਜਾਂ ਥੋੜੀ ਹੋਰ ਮੱਦਦ ਦੀ ਤਲਾਸ਼ ਕਰ ਰਹੇ ਹੋ, ਜੇਕਰ (ਅਤੇ ਜਦੋਂ) ਤੁਹਾਨੂੰ ਮੱਦਦ ਦੀ ਲੋੜ ਹੈ ਤਾਂ ਅਸੀਂ ਮੱਦਦ ਕਰਨ ਲਈ ਇੱਥੇ ਮੌਜੂਦ ਹਾਂ।

ਅਸੀਂ ਇਸ ਨਾਲ ਸਹਾਇਤਾ ਕਰ ਸਕਦੇ ਹਾਂ:

  • ਭੁਗਤਾਨ ਕਰਨ ਲਈ ਹੋਰ ਸਮੇਂ ਦੇ ਨਾਲ
  • ਯੋਗ ਰਿਆਇਤ ਕਾਰਡ 'ਤੇ ਰਿਆਇਤੀ ਛੋਟ ਨਾਲ
  • ਪਾਣੀ ਬਚਾਉਣ ਦੇ ਸੁਝਾਵਾਂ ਨਾਲ
  • ਲਚਕਦਾਰ ਭੁਗਤਾਨ ਯੋਜਨਾਵਾਂ ਨਾਲ
  • ਸਰਕਾਰੀ ਉਪਯੋਗਤਾ ਰਾਹਤ ਗ੍ਰਾਂਟ ਲਈ ਅਰਜ਼ੀ ਦੇਣ ਵਿੱਚ ਤੁਹਾਡੀ ਮੱਦਦ ਕਰਨ ਦੇ ਨਾਲ।

ਜੇਕਰ ਤੁਹਾਡਾ ਬਿੱਲ ਬਕਾਇਆ ਹੈ, ਅਤੇ ਤੁਹਾਨੂੰ ਇਸਨੂੰ ਵਾਪਸ ਲੀਹ 'ਤੇ ਲਿਆਉਣ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਇੱਕ ਮਾਹਰ ਟੀਮ ਵੀ ਇਨ੍ਹਾਂ ਗੱਲਾਂ ਨਾਲ ਸਹਾਇਤਾ ਕਰ ਸਕਦੀ ਹੈ:

  • ਨਿਯਮਤ ਮੀਟਰ ਰੀਡਿੰਗ ਕਰਨ ਅਤੇ ਖਪਤ ਬਾਰੇ ਗਾਹਕਾਂ ਨੂੰ ਵੱਧ ਵਾਰ ਰਿਪੋਰਟ ਕਰਨ ਨਾਲ
  • ਸਾਡੀ ਬਕਾਇਆ ਰਕਮਾਂ ਦੀ ਵਸੂਲੀ 'ਤੇ ਰੋਕ ਲਗਾਕੇ ਇੱਕ ਸਹਿਮਤ ਸਮੇਂ ਲਈ ਸਿਰਫ਼ ਵਰਤੋਂ ਅਨੁਸਾਰ ਭੁਗਤਾਨ ਯੋਜਨਾ ਦੀ ਆਗਿਆ ਦੇਣ ਲਈ
  • ਭੁਗਤਾਨ ਮੈਚਿੰਗ ਪ੍ਰਬੰਧ ਲਈ
  • ਵਿਆਜ ਦੇ ਉਪਰ ਵਿਆਜ ਦੇ ਇਕੱਠੇ ਹੋਣ ਨੂੰ ਰੋਕਣ ਨਾਲ
  • ਇਕੱਠੇ ਹੋਏ ਵਿਆਜ ਨੂੰ ਮੁਆਫ਼ ਕਰਨ ਨਾਲ
  • ਕਿਸੇ ਵੀ ਜਾਂ ਸਾਰੀਆਂ ਫ਼ੀਸਾਂ ਨੂੰ ਮੁਆਫ਼ ਕਰਨ ਨਾਲ
  • ਕਰਜ਼ਾ ਮੁਆਫ਼ ਕਰਨ ਨਾਲ।

ਜੇਕਰ ਤੁਹਾਨੂੰ ਆਪਣੇ ਪਾਣੀ ਅਤੇ ਸੀਵਰੇਜ ਦੇ ਬਿੱਲ ਦਾ ਭੁਗਤਾਨ ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਕਿਰਪਾ ਕਰਕੇ ਜਿੰਨੀ ਜਲਦੀ ਹੋ ਸਕੇ ਸਾਨੂੰ ਦੱਸੋ। ਜਿੰਨੀ ਜਲਦੀ ਤੁਸੀਂ ਸਾਨੂੰ ਦੱਸੋਗੇ, ਓਨੀ ਜਲਦੀ ਅਸੀਂ ਮੱਦਦ ਕਰ ਸਕਦੇ ਹਾਂ।

ਸਮੱਸਿਆ ਨੂੰ ਲੱਭਣਾ ਅਤੇ ਹੱਲ ਕਰਨਾ
  • ਜੇਕਰ ਤੁਹਾਨੂੰ ਆਪਣੀ ਗਲੀ ਵਿੱਚ ਪਾਣੀ ਦੇ ਲੀਕ ਜਾਂ ਪਾਈਪ ਫਟਣ ਦਾ ਪਤਾ ਲੱਗਦਾ ਹੈ, ਤਾਂ ਕਿਰਪਾ ਕਰਕੇ 13 28 12 'ਤੇ ਸਾਡੀ 24-ਘੰਟੇ ਉਪਲਬਧ ਨੁਕਸ ਅਤੇ ਐਮਰਜੈਂਸੀ ਟੀਮ (Faults and Emergencies Team) ਨੂੰ ਫ਼ੋਨ ਕਰੋ।
  • ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਅੰਦਰੂਨੀ ਪਲੰਬਿੰਗ ਵਿੱਚ ਲੀਕ ਹੈ, ਤਾਂ ਤੁਸੀਂ  southeastwater.com.au/checkforleaks 'ਤੇ ਲੀਕ ਦੀ ਜਾਂਚ ਕਰਨ ਬਾਰੇ ਸਿੱਖ ਸਕਦੇ ਹੋ।
  • ਜੇਕਰ ਤੁਹਾਨੂੰ ਆਪਣੀ ਅੰਦਰੂਨੀ ਪਲੰਬਿੰਗ ਦੀ ਮੁਰੰਮਤ ਕਰਨ ਦੀ ਲੋੜ ਹੈ, ਤਾਂ ਇਹ ਲਾਜ਼ਮੀ ਹੈ ਕਿ ਤੁਸੀਂ ਇਹ ਕੰਮ ਕਾਨੂੰਨੀ ਤੌਰ 'ਤੇ ਕਰਨ ਲਈ ਇੱਕ ਲਾਇਸੰਸਸ਼ੁਦਾ ਪਲੰਬਰ ਦੀ ਸੇਵਾ ਲਵੋ।
ਡਿਜ਼ੀਟਲ ਮੀਟਰ

ਅਸੀਂ ਆਪਣੇ ਮੌਜੂਦਾ ਐਨਾਲਾਗ ਮੀਟਰਾਂ ਨੂੰ ਰੀਅਲ-ਟਾਈਮ ਟੈਕਨਾਲੋਜੀ ਨਾਲ ਡਿਜ਼ੀਟਲ ਦੇ ਨਾਲ ਅੱਪਗ੍ਰੇਡ ਕਰ ਰਹੇ ਹਾਂ। ਇਹ ਨਵੇਂ ਮੀਟਰ ਤੁਹਾਡੀ ਪਾਣੀ ਦੀ ਵਰਤੋਂ ਦੀ ਸੁਰੱਖਿਅਤ ਢੰਗ ਨਾਲ ਨਿਗਰਾਨੀ ਕਰਨ ਅਤੇ ਤੁਹਾਡੇ ਘਰ ਵਿੱਚ ਪਾਣੀ ਦੇ ਸੰਭਾਵੀ ਲੀਕ ਦੀ ਪਛਾਣ ਕਰਨ ਵਿੱਚ ਤੁਹਾਡੀ ਮੱਦਦ ਕਰਦੇ ਹਨ ਜਿਸ ਨਾਲ ਪਾਣੀ ਅਤੇ ਪੈਸੇ ਦੀ ਬੱਚਤ ਹੁੰਦੀ ਹੈ। ਉਹ ਤੁਹਾਨੂੰ ਸਾਡੇ ਨਾਲ ਸਭ ਤੋਂ ਵਧੀਆ ਸੰਭਾਵੀ ਗੱਲਬਾਤ ਕਰਨ ਅਤੇ ਸਹੀ ਸਮੇਂ 'ਤੇ ਚੇਤਾਵਨੀ ਅਤੇ ਸੂਚਨਾ ਦਿੱਤੇ ਜਾਣ ਦੀ ਯੋਗਤਾ ਦਿੰਦੇ ਹਨ, ਇਹ ਜਾਣਦੇ ਹੋਏ ਕਿ ਤੁਹਾਡਾ ਡੇਟਾ ਸੁਰੱਖਿਅਤ ਹੈ।

ਸਾਡੇ ਦੁਆਰਾ ਇਕੱਤਰ ਕੀਤੇ ਗਏ ਡੇਟਾ ਨੂੰ ਸਾਡੇ ਗੁਪਤਤਾ ਚਾਰਟਰ ਦੇ ਅਨੁਸਾਰ ਸੰਭਾਲਿਆ ਜਾਂਦਾ ਹੈ। Privacy Charter.

 

ਸੰਪਰਕ ਕਰੋ
ਔਨਲਾਈਨ
  • ਸਾਨੂੰ  support@southeastwater.com.au 'ਤੇ ਈਮੇਲ ਕਰੋ
  • ਸਾਡੀ ਟੀਮ ਨਾਲ ਲਾਈਵ ਚੈਟ ਕਰੋ
ਫ਼ੋਨ ਕਰਕੇ
  • ਆਮ ਪੁੱਛਗਿੱਛ
131 694
  • ਨੁਕਸ ਅਤੇ ਐਮਰਜੈਂਸੀ (24 ਘੰਟੇ, ਹਫ਼ਤੇ ਦੇ 7 ਦਿਨ)
132 812
  • ਖਾਤੇ ਦੀ ਪੁੱਛਗਿੱਛ (ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ)
131 851
  • ਉੱਚਾ ਸੁਣਨ ਵਾਲਿਆਂ ਲਈ ਸੇਵਾ
133 677 (131 851 ਲਈ ਪੁੱਛੋ)
  • ਦੁਭਾਸ਼ੀਆ ਸੇਵਾ
03 9209 0130
  • ਦਿਹਾਤੀ ਇਲਾਕਿਆਂ ਅਤੇ ਦੂਸਰੇ ਰਾਜਾਂ ਤੋਂ ਫ਼ੋਨ ਕਰਨ ਵਾਲੇ
03 9552 3737
  • ਵਿਦੇਸ਼ੀ ਬਿੱਲਿੰਗ ਪੁੱਛਗਿੱਛ
(+613) 9552 3737
ਡਾਕ ਰਾਹੀਂ

South East Water
PO Box 2268
Seaford, Vic, 3198

 

ਪੁੱਛਗਿੱਛ ਅਤੇ ਸ਼ਿਕਾਇਤਾਂ

ਅਸੀਂ ਤੁਹਾਨੂੰ ਹਰ ਵਾਰ ਵਧੀਆ ਗਾਹਕ ਸੇਵਾ ਦਾ ਅਨੁਭਵ ਪ੍ਰਦਾਨ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ। ਪਰ ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਜਿਸ ਨੂੰ ਤੁਸੀਂ ਹੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਨਾਲ 13 18 51 'ਤੇ ਜਾਂ ਸਾਡੀ ਵੈੱਬਸਾਈਟ southeastwater.com.au. 'ਤੇ ਸੰਪਰਕ ਕਰਕੇ ਪੁੱਛਗਿੱਛ ਜਾਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਜਿਸਦੀ ਸਾਨੂੰ ਹੋਰ ਜਾਂਚ ਕਰਨ ਦੀ ਲੋੜ ਹੈ, ਤਾਂ ਅਸੀਂ 10 ਕਾਰੋਬਾਰੀ ਦਿਨਾਂ ਦੇ ਅੰਦਰ ਤੁਹਾਡੇ ਨਾਲ ਸੰਪਰਕ ਕਰਾਂਗੇ।

ਜੇਕਰ ਤੁਸੀਂ ਸਾਡੇ ਜਵਾਬ ਤੋਂ ਅਸੰਤੁਸ਼ਟ ਹੋ, ਜਾਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਇਸ ਮਾਮਲੇ ਨੂੰ ਹੋਰ ਅੱਗੇ ਲਿਜਾਣ ਦੀ ਲੋੜ ਹੈ, ਤਾਂ ਤੁਸੀਂ  Energy and Water Ombudsman (ਊਰਜਾ ਅਤੇ ਪਾਣੀ ਲੋਕਪਾਲ) ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਜੋ ਵਿਕਟੋਰੀਆ ਦੇ ਗਾਹਕਾਂ ਅਤੇ ਪਾਣੀ ਦੀਆਂ ਕੰਪਨੀਆਂ ਵਿਚਕਾਰ ਸ਼ਿਕਾਇਤਾਂ ਦਾ ਨਿਪਟਾਰਾ ਕਰਦਾ ਹੈ ।

ਉਪਯੋਗੀ ਲਿੰਕ ਅਤੇ ਜਾਣਕਾਰੀ
  • ਸਾਡੇ ਭੁਗਤਾਨ ਸਹਾਇਤਾ ਵਿਕਲਪਾਂ ਬਾਰੇ ਹੋਰ  payment support options 'ਤੇ ਦੇਖੋ
  • ਲੀਕ ਦੀ ਜਾਂਚ ਕਿਵੇਂ ਕਰਨੀ ਹੈ ਇਸ  check for leaks 'ਤੇ ਜਾਣੋ
  • ਕਿਸੇ ਵੀ ਸਮੇਂ 13 28 12 'ਤੇ ਜਾਂ  online ' ਤੇ ਪਾਈਪ ਫੱਟਣ, ਲੀਕ ਜਾਂ ਸੀਵਰੇਜ਼ ਫ਼ੈਲਣ ਦੀ ਰਿਪੋਰਟ ਕਰੋ
  • ਆਪਣੇ ਖੇਤਰ ਵਿੱਚ ਐਮਰਜੈਂਸੀ ਕੰਮਾਂ ਬਾਰੇ ਲਾਈਵ ਅੱਪਡੇਟ  SEW Live 'ਤੇ ਪ੍ਰਾਪਤ ਕਰੋ
  • makeeverydropcount.com.au 'ਤੇ ਪਾਣੀ ਦੀ ਬੱਚਤ ਲਈ ਸਾਡੇ ਪ੍ਰਮੁੱਖ ਸੁਝਾਅ ਸਿੱਖੋ ਅਤੇ ਹਰ ਬੂੰਦ ਦੀ ਕੀਮਤ ਪਛਾਣੋ
  • ਸਾਡੇ ਸੰਪੂਰਨ ਗਾਹਕ ਚਾਰਟਰ ਨੂੰ  online 'ਤੇ ਔਨਲਾਈਨ ਦੇਖੋ ਜਾਂ 13 18 51 'ਤੇ ਸਾਡੇ ਨਾਲ ਸੰਪਰਕ ਕਰਕੇ ਪ੍ਰਿੰਟ ਕਾਪੀ ਲਈ ਬੇਨਤੀ ਕਰੋ।
  • ਸਾਡੀ ਸੰਸਥਾ ਦੀ ਕਾਰਗੁਜ਼ਾਰੀ ਅਤੇ ਸਾਲਾਨਾ ਰਿਪੋਰਟ ਬਾਰੇ  southeastwater.com.au ' ਤੇ ਹੋਰ ਪੜ੍ਹੋ
  •  ਸਾਡੇ ਸਥਿਰਤਾ (ਸਸਟੇਨੇਬਿਲਟੀ) ਪ੍ਰੋਗਰਾਮ ਬਾਰੇ sustainability program 'ਤੇ ਹੋਰ ਜਾਣੋ
ਸਾਡੇ ਸੇਵਾ ਮਿਆਰ ਜਿੰਨ੍ਹਾਂ ਦੀ ਤੁਸੀਂ ਉਮੀਦ ਕਰ ਸਕਦੇ ਹੋ
  • ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਪ੍ਰਾਪਤ ਕਰਨ ਲਈ ਜੋ 'ਸੁਰੱਖਿਅਤ ਪੀਣ ਵਾਲੇ ਪਾਣੀ ਦੇ ਨਿਯਮਾਂ' ਅਤੇ 'ਆਸਟ੍ਰੇਲੀਅਨ ਡਰਿੰਕਿੰਗ ਵਾਟਰ ਗਾਈਡਲਾਈਨਜ਼' ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ। 12-ਮਹੀਨੇ ਦੀ ਮਿਆਦ ਵਿੱਚ 5 ਤੋਂ ਵੱਧ ਵਾਰ ਬਗ਼ੈਰ ਯੋਜਨਾ ਦੇ ਪਾਣੀ ਦੀ ਸਪਲਾਈ ਵਿੱਚ ਰੁਕਾਵਟਾਂ ਨਾ ਪੈਣ ਨਾਲ ਨਿਰੰਤਰ ਪਾਣੀ ਦੀ ਸਪਲਾਈ ਪ੍ਰਾਪਤ ਕਰਨਾ।
  • ਅਸੀਂ 5 ਘੰਟਿਆਂ ਦੇ ਅੰਦਰ ਸਾਡੇ ਸਿਸਟਮ ਵਿੱਚ ਕਿਸੇ ਸਮੱਸਿਆ ਜਾਂ ਨੁਕਸ ਕਾਰਨ ਹੋਣ ਵਾਲੀ ਕਿਸੇ ਵੀ ਗ਼ੈਰ-ਯੋਜਨਾਬੱਧ ਰੁਕਾਵਟ ਨੂੰ ਠੀਕ ਕਰਾਂਗੇ।
  • ਯੋਜਨਾਬੱਧ ਜਲ ਸੇਵਾ ਰੁਕਾਵਟ ਦੇ ਸਮੇਂ ਅਤੇ ਮਿਆਦ ਦੇ ਨਾਲ 2 ਕਾਰੋਬਾਰੀ ਦਿਨਾਂ ਦਾ ਨੋਟਿਸ ਪ੍ਰਾਪਤ ਕਰਨ ਲਈ।
  • 12 ਮਹੀਨਿਆਂ ਦੀ ਮਿਆਦ ਵਿੱਚ 3 ਤੋਂ ਵੱਧ ਰੁਕਾਵਟਾਂ ਨਾ ਪੈਣ ਨਾਲ ਨਿਰੰਤਰ ਸੀਵਰੇਜ ਸੇਵਾ ਪ੍ਰਾਪਤ ਕਰਨਾ।
  • ਅਸੀਂ 4 ਘੰਟਿਆਂ ਦੇ ਅੰਦਰ ਸਾਡੇ ਸਿਸਟਮ ਵਿੱਚ ਕਿਸੇ ਸਮੱਸਿਆ ਜਾਂ ਨੁਕਸ ਕਾਰਨ ਆਈ ਗ਼ੈਰ-ਯੋਜਨਾਬੱਧ ਸੀਵਰੇਜ ਰੁਕਾਵਟ ਨੂੰ ਠੀਕ ਕਰ ਦੇਵਾਂਗੇ।
  • ਸਾਨੂੰ ਸੂਚਿਤ ਕੀਤੇ ਜਾਣ ਦੇ 5 ਘੰਟਿਆਂ ਦੇ ਅੰਦਰ-ਅੰਦਰ ਅਸੀਂ ਸਾਡੀਆਂ ਪਾਈਪਾਂ ਦੇ ਕਾਰਨ ਤੁਹਾਡੀ ਜਾਇਦਾਦ 'ਤੇ ਫ਼ੈਲੇ ਸੀਵਰੇਜ ਨੂੰ ਰੋਕ ਦੇਵਾਂਗੇ। ਜੇਕਰ ਸੀਵਰੇਜ ਤੁਹਾਡੇ ਘਰ ਵਿੱਚ ਫ਼ੈਲਦਾ ਹੈ, ਤਾਂ ਅਸੀਂ ਇਸ ਬਾਰੇ ਸੂਚਿਤ ਕੀਤੇ ਜਾਣ ਦੇ ਇੱਕ ਘੰਟੇ ਦੇ ਅੰਦਰ-ਅੰਦਰ ਰੋਕ ਦੇਵਾਂਗੇ।
  • ਘੱਟੋ-ਘੱਟ ਸੇਵਾ ਮਾਪਦੰਡਾਂ ਨੂੰ ਪੂਰਾ ਕਰਨ ਲਈ ਪਾਣੀ ਦੇ ਵਹਾਅ ਦੀ ਦਰ ਲਈ। ਇੱਕ ਮਿਆਰੀ ਘਰ ਲਈ, ਇਹ ਜਾਇਦਾਦ ਦੀ ਹੱਦ ਤੱਕ 20 ਲੀਟਰ ਪ੍ਰਤੀ ਮਿੰਟ ਹੈ।
  • ਜੇਕਰ ਤੁਹਾਡੀ ਪਾਣੀ ਦੀ ਸਪਲਾਈ ਸੀਮਤ ਹੈ ਤਾਂ ਮੀਟਰ ਦੇ ਨੇੜੇ ਦੀ ਟੂਟੀ 'ਤੇ ਘੱਟੋ-ਘੱਟ 2 ਲੀਟਰ ਪ੍ਰਤੀ ਮਿੰਟ ਦੀ ਵਹਾਅ ਦਰ।
  • ਅਸੀਂ ਤੁਹਾਡੇ ਖਾਤੇ 'ਤੇ ਪਹਿਲਾਂ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਤੁਹਾਨੂੰ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੇ ਬਗ਼ੈਰ, ਪਾਣੀ ਦੀ ਪਾਬੰਦੀ, ਕਾਨੂੰਨੀ ਕਾਰਵਾਈ ਜਾਂ ਵਾਧੂ ਫ਼ੀਸਾਂ ਜੋੜਨ ਵਰਗੀਆਂ ਕਾਰਵਾਈਆਂ ਨਹੀਂ ਕਰਾਂਗੇ।
  • ਜੇਕਰ ਤੁਸੀਂ ਸਾਡੀ ਗਾਹਕ ਸਹਾਇਤਾ ਨੀਤੀ ਰਾਹੀਂ ਸਹਾਇਤਾ ਪ੍ਰਾਪਤ ਕਰ ਰਹੇ ਹੋ, ਤਾਂ ਅਸੀਂ ਤੁਹਾਡੇ ਖਾਤੇ 'ਤੇ ਪਾਣੀ ਦੀ ਪਾਬੰਦੀ, ਕਾਨੂੰਨੀ ਕਾਰਵਾਈ ਜਾਂ ਵਾਧੂ ਫ਼ੀਸਾਂ ਜੋੜਨ ਵਰਗੀਆਂ ਕਾਰਵਾਈਆਂ ਨਹੀਂ ਕਰਾਂਗੇ। Customer Support Policy.
  • ਜੇਕਰ ਅਸੀਂ ਇਹਨਾਂ ਵਿੱਚੋਂ ਕਿਸੇ ਵੀ ਗਾਰੰਟੀਸ਼ੁਦਾ ਸੇਵਾ ਪੱਧਰ ਨੂੰ ਪੂਰਾ ਨਹੀਂ ਕਰ ਸਕਦੇ ਹਾਂ, ਤਾਂ ਅਸੀਂ ਤੁਹਾਨੂੰ ਤੁਹਾਡੇ ਅਗਲੇ ਬਿੱਲ 'ਤੇ ਛੋਟ ਜਾਰੀ ਕਰਾਂਗੇ। ਗਾਰੰਟੀਸ਼ੁਦਾ ਸੇਵਾ ਪੱਧਰਾਂ ਅਤੇ ਛੋਟਾਂ ਦੀ ਪੂਰੀ ਸੂਚੀ ਲਈ ਪੂਰੇ ਗਾਹਕ ਚਾਰਟਰ ਦਾ ਪੰਨਾ 39 ਦੇਖੋ। Customer Charter. 
ਪਾਈਪਾਂ ਦੀ ਸਾਂਭ-ਸੰਭਾਲ ਲਈ ਕੌਣ ਜ਼ਿੰਮੇਵਾਰ ਹੈ?
ਅਸੀਂ ਇਨ੍ਹਾਂ ਗੱਲਾਂ ਲਈ ਜ਼ਿੰਮੇਵਾਰ ਹਾਂ
  • ਗਲੀ ਵਿੱਚ ਪਾਣੀ ਦੀਆਂ ਪਾਈਪਾਂ ਦੀ, ਪ੍ਰਾਪਰਟੀ ਮੀਟਰ ਸਟਾਪ ਵਾਲਵ ਤੱਕ ਅਤੇ ਇਸਦੇ ਸਮੇਤ ਦੇ ਰੱਖ-ਰਖਾਅ ਲਈ। ਜਿੱਥੇ ਕੋਈ ਮੀਟਰ ਨਹੀਂ ਹੈ, ਅਸੀਂ ਪ੍ਰਾਪਰਟੀ ਕਨੈਕਸ਼ਨ ਪੁਆਇੰਟ ਲਈ ਜ਼ਿੰਮੇਵਾਰ ਹਾਂ ਜਿੱਥੇ ਸਟਾਪ ਵਾਲਵ ਜਾਂ ਟੂਟੀ ਇੱਕ ਪ੍ਰਾਈਵੇਟ ਐਕਸਟੈਂਸ਼ਨ ਵਿੱਚ ਪਾਣੀ ਦੇ ਪ੍ਰਵਾਹ ਨੂੰ ਕੰਟਰੋਲ ਕਰਦੀ ਹੈ।
  • ਗਲੀ ਵਿੱਚ ਸੀਵਰੇਜ ਪਾਈਪਾਂ ਦਾ ਰੱਖ-ਰਖਾਅ ਕਰਨ ਲਈ, ਪ੍ਰਾਪਰਟੀ ਕੁਨੈਕਸ਼ਨ ਸ਼ਾਖਾ ਤੱਕ।
ਜਾਇਦਾਦ ਮਾਲਕ ਇਨ੍ਹਾਂ ਗੱਲਾਂ ਲਈ ਜ਼ਿੰਮੇਵਾਰ ਹੈ
  • ਸਾਰੀ ਅੰਦਰੂਨੀ ਪਲੰਬਿੰਗ ਦਾ ਰੱਖ-ਰਖਾਅ ਕਰਨ ਲਈ, ਜਿਸ ਵਿੱਚ ਪ੍ਰਾਪਰਟੀ ਮੀਟਰ ਤੋਂ ਬਾਅਦ ਦੀਆਂ ਪਾਈਪਾਂ ਵੀ ਸ਼ਾਮਲ ਹਨ।
  • ਪ੍ਰਾਪਰਟੀ ਕਨੈਕਸ਼ਨ ਸ਼ਾਖਾ ਤੱਕ ਸਾਰੀਆਂ ਸੈਨੇਟਰੀ ਡਰੇਨਾਂ ਦਾ ਰੱਖ-ਰਖਾਅ ਕਰਨ ਲਈ।
ਗੁਪਤਤਾ

ਅਸੀਂ ਗੁਪਤਤਾ ਅਤੇ ਡੇਟਾ ਸੁਰੱਖਿਆ ਐਕਟ 2014 ਦੇ ਅਨੁਸਾਰ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਾਂ। ਇਸਦਾ ਮਤਲਬ ਹੈ ਕਿ ਅਸੀਂ ਜਾਣਕਾਰੀ ਇਕੱਠੀ ਕਰਦੇ ਹਾਂ ਤਾਂ ਜੋ ਅਸੀਂ ਪਾਣੀ ਅਤੇ ਸੀਵਰੇਜ ਸੇਵਾਵਾਂ ਪ੍ਰਦਾਨ ਕਰ ਸਕੀਏ ਅਤੇ ਉਹਨਾਂ ਸੇਵਾਵਾਂ ਨੂੰ ਉਤਸ਼ਾਹਿਤ ਕਰਨ, ਖੋਜ ਕਰਨ ਅਤੇ ਉਹਨਾਂ ਨੂੰ ਬਿਹਤਰ ਬਣਾਉਣ ਸਮੇਤ ਸਾਡੇ ਹੋਰ ਕਾਰਜ ਅਤੇ ਗਤੀਵਿਧੀਆਂ ਕਰ ਸਕੀਏ। ਜਦੋਂ ਅਸੀਂ ਤੁਹਾਡੇ ਤੋਂ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਾਂ, ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਕਿਹੜੀ ਜਾਣਕਾਰੀ ਇਕੱਠੀ ਕਰ ਰਹੇ ਹਾਂ ਅਤੇ ਅਸੀਂ ਇਸਨੂੰ ਕਿਉਂ ਇਕੱਠਾ ਕਰ ਰਹੇ ਹਾਂ। ਅਸੀਂ ਤੁਹਾਡੇ ਤੋਂ ਇਕੱਠੀ ਕੀਤੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਅਤੇ ਗੁਪਤ ਰੱਖਣ ਲਈ ਹਮੇਸ਼ਾ ਉਚਿਤ ਕਦਮ ਚੁੱਕਦੇ ਹਾਂ। ਸਾਡੀ ਸੰਪੂਰਨ ਗੁਪਤਤਾ ਨੀਤੀ  privacy policy 'ਤੇ ਦੇਖੋ।